ਦੇਖੋ ਕਿਸ ਤਰਾਂ ਪੂਰਨੇ ਨੋਟਾਂ ਨੂੰ ਲਾਓ ਵਰਤੋਂ ਚ – ਕਿਥੇ, ਕਿਵੇਂ ਤੇ ਕਿਦਾ ਪੁਰਾਣੇ ਨੋਟ ਹੋਣਗੇ ਬਦਲੀ

8 ਦਸੰਬਰ ਤੋਂ ਬਾਅਦ ਜਦੋ ਦੀ 500 ਤੇ 1000 ਦੇ ਨੋਟਾਂ ਤੇ ਪਵੰਦੀ ਲੱਗੀ ਹੈ ਉਸ ਤੋਂ ਬਾਅਦ ਨਾ ਹੀ ਤਾਂ ਕੋਈ ਪੈਟਰੋਲ ਪੰਪ ਵਾਲਾ, ਨਾ ਹੀ ਹੋਟਲ ਵਾਲਾ, ਨਾ ਹੀ ਸਬਜ਼ੀ ਵਾਲਾ ਤੇ ਨਾ ਹੀ ਹੋਰ ਛੋਟੀਆਂ ਮੋਟੀਆਂ ਦੁਕਾਨਾਂ ਜਿਵੇਂ ਕੀ ਕਰਿਆਨਾ ਸਟੋਰ ਆਦਿ, ਇਹ ਨੋਟਾਂ ਨੂੰ ਲੈ ਰਹੇ ਨੇ। ਤੇ ਜਿਸ ਕਾਰਣ ਸਭ ਨੂੰ ਚਾਹੇ ਉਹ ਗਰੀਬ ਹੈ, ਅਮੀਰ ਹੈ ਜਾ ਮਿਡਲ ਕਲਾਸ ਹੈ ਸਬ ਨੂੰ ਇਹ ਮੁਸ਼ਕਲ ਚੱਲਣੀ ਪੈ ਰਹੀ ਹੈ ।ਸੋ ਤੁਹਾਡੇ ਇਸੇ ਮੁਸ਼ਕਿਲ ਨੂੰ ਦੂਰ ਕਰਨ ਲਈ, ਤੁਹਾਡੇ ਲਈ ਕੁਝ ਸੁਜਾਹ ਲੱਭੇ ਨੇ ਤਾਂ ਕੀ ਤੁਸੀਂ ਆਪਣੇ ਪੁਰਾਣੇ ਨੋਟਾਂ ਨੂੰ ਇਸਤੇਮਾਲ ਵਿਚ ਲੈਕੇ ਆ ਸਕੋ ।

ਹੇਠ ਲਿਖੇ ਕੁਝ ਸੁਜਾਅ ਹਨ ਜੋ ਕੀ ਤੁਸੀਂ ਇਸਤੇਮਾਲ ਵਿਚ ਲੈਕੇ ਆ ਸਕਦੇ ਓ :-

ਨਰੇਂਦਰ ਮੋਦੀ ਦੇ ਦ੍ਵਾਰਾ ਲਾਇ ਗਯੀ ਪਵੰਦੀ ਨੇ ਜਿਥੇ ਕਾਲੇਧੰਨ ਦਾ ਪਰਦਾ ਫਾਰਸ਼ ਕੀਤਾ ਓਥੇ ਹੀ ਸਾਧਾਰਨ ਲੋਕਾਂ ਨੂੰ ਇਨ੍ਹਾਂ ਮੁਸ਼ਕਿਲਾਂ ਤੋਂ ਦੂਰ ਰੱਖਣ ਲਈ ਕੁਝ ਸੁਜਾਹ ਵੀ ਦਿੱਤੇ ਨੇ ਲਗਾਤਾਰ 2 ਦਿਨ ਬੈਂਕ ਬੰਦ  ਹੋਣ ਕਾਰਣ ਲੋਕਾਂ ਕੋਲ ਕਾਫੀ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ ।

ਮੇਹੰਗਾਯੀ ਦੇ ਚਲਦਿਆਂ ਬਹੁਤ ਘਟ ਲੋਕ ਐਸੇ ਨੇ ਜਿਨ੍ਹਾਂ ਕੋਲ ਖੁਲੇ ਨੋਟ ਹੋਣ। ਤਕਰੀਬਨ ਸਾਰੇ ਲੋਕਾਂ ਕੋਲ 500 – 1000 ਦੇ ਨੋਟ ਪਾਏ ਜਾਂਦੇ ਨੇ, ਤੇ ਇੱਕ ਦੱਮ ਪਵੰਦੀ ਲੱਗਣ ਕਾਰਣ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਇਆਂ ਜਿਵੇਂ ਕੀ 100 -100 ਦੇ ਨੋਟਾਂ ਦਾ ਆਸਾਨੀ ਨਾਲ ਨਾ ਮਿਲਣਾ ਤੇ ਜਿਸ ਕਰਕੇ ਲੋਕਾਂ ਨੂੰ ਪੈਟਰੋਲ ਪੰਪ, ਸਬਜ਼ੀਆਂ ਲੈਣ ਚ ਤੇ ਇਥੋਂ ਤਕ ਕੀ ਹੌਸਪੀਟਲ ਚ ਵੀ ਇਹ ਦੇਖਣ ਨੂੰ ਮਿਲਿਆ ਕੇ ਉਹ 500 -1000 ਦੇ ਨੋਟ ਨਹੀਂ ਲੈ ਰਹੇ ਜੋ ਕੀ ਸਰਕਾਰ ਵਲੋਂ ਉਨ੍ਹਾਂ ਨੂੰ “ਨੋਟ ਨਾ ਲਏ ” ਤੇ ਮਨਾਹੀ ਸੀ ।

ਇਸ ਦੇ ਚਲਦਿਆਂ ਪ੍ਰਧਾਨ ਮੰਤਰੀ ਨੇ ਬੈਂਕਾਂ ਨੂੰ ਮਿਤੀ 12 ਨਵੰਬਰ ਤੇ 13 ਨਵੰਬਰ 2016 ਨੂੰ ਬੈਂਕ ਖੁਲੇ ਰਹਿਣ ਦੀ ਪਰਮਿਸ਼ਨ ਦਿੱਤੀ ਹੈ ਤੇ ਹੁਣ ਸਵਾਲ ਇਹ ਹੈ ਕੀ ਅਗਰ ਤੁਹਾਡੇ ਕੋਲ ਰਕਮ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਪੁਰਾਣੇ ਨੋਟ ਕੀਦਾ ਤਬਦੀਲ ਕਰਵਾਉਗੇ। ਕਿਓਂਕਿ ਇੱਕ ਦਿਨ ਚ ਸਿਰਫ 4000 ਤਕ ਦੇ ਨੋਟ ਹੀ ਤਬਦੀਲ ਕੀਤੇ ਜਾ ਸਕਦੇ ਹਨ । ਤੇ ਤੁਹਾਡੀ ਇਨ੍ਹਾਂ ਮੁਸਕਲਾਂ ਦਾ ਹਲ ਇਹ ਹੈ  :-

  • ਤੁਸੀਂ ਆਪਣੇ ਪੁਰਾਣੇ ਨੋਟ, ਇੱਕ identity proof ਲੈਕੇ ਆਸਾਨੀ ਨਾਲ ਬੈਂਕ ਚ ਜਾਕੇ ਨੋਟ ਬਦਲੀ ਕਰਵਾ ਸਕਦੇ ਓ ।
  • ਇਸ ਤੋਂ ਇਲਾਵਾ ਤੁਸੀਂ ਸਰਕਾਰ ਦ੍ਵਾਰਾ ਕੱਢਿਆ ਗਯਾ “Money Exchange Form” ਵੀ ਇਸਤੇਮਾਲ ਕਰ ਸਕਦੇ ਓ ਜਿਸ ਚ ਤੁਸੀਂ ਆਪਣਾ ਨਾਮ, “Identity number” ਤੇ 500 ਤੇ 1000 ਦੀ ਗਿਣਤੀ ਭਰ ਕੇ ਆਪਣੇ ਨੋਟ ਬਦਲਵਾ ਸਕਦੇ ਓ ।
Money Exchange form- Ludhianabytes
Money Exchange form- Ludhianabytes
  • ਸਰਕਾਰ ਦੇ ਮੁਤਾਬਕ ਹਜੇ ਸਿਰਫ ਤੁਸੀਂ 4000 ਰੂਪੇ ਤਕ ਹੀ ਆਪਣੇ ਪੁਰਾਣੇ ਨੋਟ ਬਦਲਵਾ ਸਕਦੇ ਓ ।ਪਰ 24 ਨਵੰਬਰ 2016 ਤੋਂ ਤੁਸੀਂ 4000 ਤੋਂ ਵੱਧ ਨੋਟ ਬਦਲਵਾ ਸਕਦੇ ਓ।
ludhianabytes
ludhianabytes
  • ਇਸ ਤੋਂ ਇਲਾਵਾ ਇਹ ਵਿਸ਼ੇਸ਼ ਗੱਲਾਂ ਜਰੂਰ ਧਿਆਨ ਚ ਰੱਖਣਾ ਜਿਦਾ ਕੀ ਇਹ ਪੁਰਾਣੇ ਨੋਟ ਸਿਰਫ 30 ਦਸੰਬਰ 2016 ਤਕ ਹੀ ਬਦਲੇ ਜਾਣਗੇ ।
  • ਤੁਸੀਂ ਇੱਕ ਦਿਨ ਚ ਵੱਧ ਤੋਂ ਵੱਧ 45,000 ਤੋਂ ਲੈਕੇ 50,000 ਤਕ ਦੀ ਰਕਮ ਹੀ ਬੈਂਕ ਚ ਜਮਾ ਕਰਵਾ ਸਕਦੇ ਓ ਇਸ ਤੋਂ ਇਲਾਵਾ ਅਗਰ ਤੁਹਾਡੀ ਰਕਮ 2,50000/- ਤੋਂ ਉਪਰ ਹੈ ਤਾਂ ਤੁਹਾਡੀ ਦ੍ਵਾਰਾ ਦਿੱਤਾ ਗਯਾ ਟੈਕਸ ਦੀ ਵੀ ਪੂਰੀ ਜਾਂਚ ਪੜਤਾਲ ਹੋਵੇਗੀ ਤੇ ਅਗਰ ਤੁਹਾਡੀ ਵਲੋਂ ਅੱਜ ਤਕ ਕੋਈ ਟੈਕਸ ਨਾ ਭਰਿਆ ਗਯਾ ਹੋਇਆ ਤਾਂ 200 % penalty ਦੇ ਰੂਪ ਚ ਲਗੇਗਾ
  • ਅਗਰ ਤੁਸੀਂ ਆਪਣੇ ਪੁਰਾਣੇ ਨੋਟ ਮਿਤੀ 30 ਦਸੰਬਰ 2016 ਤਕ ਬਦਲਵਾ ਨਹੀਂ ਸਕੇ ਤਾਂ ਤੁਸੀਂ ਇਕ “Deceleration Form” ਭਰ ਸਕਦੇ ਓ ਤੇ ਆਪਣੇ ਨੇੜੇ ਦੀ RBI ਸ਼ਾਖਾ ਚ ਜਾਕੇ ਜਮਾ ਕਰਵਾ ਸਕਦੇ ਓ ਜਿਸ ਨਾਲ ਤੁਹਾਨੂੰ ਮਾਰਚ 31, 2017 ਤਕ ਦੀ ਛੂਟ ਦਿਤੀ ਜਾ ਸਕਦੀ ਹੈ ।

Also Read:

ਪ੍ਰਧਾਨ ਮੰਤਰੀ ਦ੍ਵਾਰਾ ਕੀਤਾ ਗਯਾ surgical strike – 500 ਤੇ 1000 ਦੇ ਨੋਟਾਂ ਤੇ ਲੱਗੀ ਪਵੰਦੀ

Highlight :

ਇਹ ਨੋਟ ਸਿਰਫ ਤੁਸੀਂ ਬੈਂਕ ਤੇ ਡਾਕਘਰ ਵਿਚ ਬਦਲਾ ਸਕਦੇ ਓ। ਜਿਸ ਚ ਤੁਹਾਡੇ ਨਾਲ  ਤੁਹਾਡੀ  ਕੋਈ ਵੀ identity proof ਹੋਣਾ ਬਹੁਤ ਜਰੂਰੀ ਹੈ ।

ludhianabytes
ludhianabytes

ਇਸ ਤੋਂ ਇਲਾਵਾ ਅਗਰ ਤੁਹਾਡੀ ਕੋਲ ਰਕਮ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਉਹ ਰਕਮ ਗਰੀਬਾਂ ਚ ਵੰਡ ਕੇ ਇਸ ਦੇਸ਼ ਦੀ ਤਰੱਕੀ ਚ ਹਿੱਸਾ ਜਰੂਰ ਲੈ ਸਕਦੇ ਓ ।

Comments

Load More Related Articles
Load More By CMS
Load More In Home

Check Also

Tonight’s Dinner: Truck Or Plane?

Would you rather have your meal in Airbus 320 or at a truck restaurant? Because Ludhiana h…